Skip to content

ਚਿੜੀ ਦਾ ਦਾਣਾ (A story in Punjabi)

May 13, 2014

ਇੱਕ ਵਾਰ ਇੱਕ ਚਿੜੀ ਨੂੰ ਇੱਕ ਦਾਣਾ ਲਭਿਆ। ਉਹ ਇੱਕ ਪੇੜ ਤੇ ਜਾ ਕੇ ਬੈਠੀ। ਜਦੋਂ ਉਹ ਦਾਣਾ ਖਾਣ ਲੱਗੀ, ਦਾਣਾ ਉਹਦੀ ਚੂੰਝ ਚੋਂ ਗਿਰ ਕੇ ਪੇੜ ਦੀ ਦਰਾਰ ਵਿੱਚ ਫੱਸ ਗਿਆ। ਉਹਦੀ ਛੋਟੀ ਚੁੰਝ ਦਾਣਾ ਨਾ ਨਿਕਾਲ ਪਾਵੇ। ਉਹਣੇ ਪੇੜ ਨੂੰ ਬਹੁਤ ਕਿਹਾ ਤੇ ਮਿੰਨਤਾ ਕੀਤੀਆਂ ਪਰ ਪੇੜ ਨੇ ਦਾਣਾ ਨਹੀਂ ਦਿੱਤਾ।
ਵਿਚਾਰੀ ਚਿੜੀ ਇੱਕ ਤਰਖਾਣ ਕੋਲ ਗਈ ਤੇ ਉਹਣੋ ਕਿਹਾ,”ਤਰਖਾਣ, ਤਰਖਾਣ, ਪੇੜ ਮੇਰਾ ਦਾਣਾ ਨਹੀਂ ਦਿੰਦਾ, ਤੂੰ ਪੇੜ ਨੂੰ ਕੱਟ ਦੇ।”
ਤਰਖਾਣ ਨੇ ਕਿਹਾ,”ਮੈਂ ਪੇੜ ਕਿਉ ਕੱਟਾਂ? ਪੇੜ ਨੇ ਮੇਰਾ ਕੀ ਵਿਗਾੜਿਆ ਹੈ?”
ਚਿੜੀ ਕਹਿਣ ਲੱਗੀ,”ਤਰਖਾਣ ਲਕੜੀ ਕੱਟਦਾ ਨਹੀਂ, ਲਕੜੀ ਦਾਣਾ ਦਿੰਦੀ ਨਹੀਂ, ਚਿੜੀ ਵਿਚਾਰੀ ਕੀ ਕਰੇ, ਠੰਡਾ ਪਾਣੀ ਪੀ ਮਰੇ।”
ਫ਼ਿਰ ਚਿੜੀ ਰਾਜਾ ਕੋਲ ਗਈ ਤੇ ਕਿਹਾ,”ਰਾਜਾ, ਰਾਜਾ, ਤਰਖਾਣ ਨੂੰ ਮਰਵਾ ਦੇ।”
ਰਾਜਾ ਨੇ ਕਿਹਾ,”ਮੈਂ ਤਰਖਾਣ ਨੂੰ ਕਿਓਂ ਮਰਵਾਵਾਂ? ਉਹਣੇ ਮੇਰਾ ਕੀ ਵਿਗਾੜਿਆ ਹੈ?”
ਚਿੜੀ ਕਹਿਣ ਲੱਗੀ,”ਰਾਜਾ ਤਰਖਾਣ ਨੂੰ ਮਾਰਦਾ ਨਹੀਂ, ਤਰਖਾਣ ਲਕੜੀ ਕੱਟਦਾ ਨਹੀਂ, ਲਕੜੀ ਦਾਣਾ ਦਿੰਦੀ ਨਹੀਂ, ਚਿੜੀ ਵਿਚਾਰੀ ਕੀ ਕਰੇ, ਠੰਡਾ ਪਾਣੀ ਪੀ ਮਰੇ।”
ਹੁਣ ਚਿੜੀ ਰਾਣੀ ਕੋਲ ਗਈ ਤੇ ਕਹਿਣ ਲੱਗੀ,”ਰਾਣੀ, ਰਾਣੀ, ਰਾਜਾ ਨਾਲ ਰੁੱਸ ਜਾ।”
ਰਾਣੀ ਨੇ ਕਿਹਾ, “ਮੈਂ ਰਾਜਾ ਨਾਲ ਕਿਓ ਰੁੱਸਾਂ, ਉਹਣੇ ਮੇਰਾ ਕੀ ਵਿਗਾੜਿਆ ਹੈ?”
ਚਿੜੀ ਵਿਚਾਰੀ ਕਹਿਣ ਲੱਗੀ,”ਰਾਣੀ ਰਾਜਾ ਤੋਂ ਰੁੱਸਦੀ ਨਹੀਂ, ਰਾਜਾ ਤਰਖਾਣ ਨੂੰ ਮਾਰਦਾ ਨਹੀਂ, ਤਰਖਾਣ ਲਕੜੀ ਕੱਟਦਾ ਨਹੀਂ, ਲਕੜੀ ਦਾਣਾ ਦਿੰਦੀ ਨਹੀਂ, ਚਿੜੀ ਵਿਚਾਰੀ ਕੀ ਕਰੇ, ਠੰਡਾ ਪਾਣੀ ਪੀ ਮਰੇ।”
ਚਿੜੀ ਫ਼ਿਰ ਸੱਪ ਕੋਲ ਗਈ ਤੇ ਉਹਣੋ ਕਿਹਾ,”ਸੱਪ, ਸੱਪ, ਰਾਣੀ ਨੂੰ ਡੱਸ ਲੈ।”
ਸੱਪ ਨੇ ਕਿਹਾ,”ਮੈਂ ਰਾਣੀ ਨੂੰ ਕਿਓਂ ਡੱਸਾਂ? ਉਹਣੇ ਮੇਰਾ ਕੀ ਵਿਗਾੜਿਆ ਹੈ?”
ਚਿੜੀ ਦੁਖੀ ਹੋ ਕੇ ਕਹਿਣ ਲੱਗੀ,”ਸੱਪ ਰਾਣੀ ਨੂੰ ਡੱਸਦਾ ਨਹੀਂ, ਰਾਣੀ ਰਾਜਾ ਤੋਂ ਰੁੱਸਦੀ ਨਹੀਂ, ਰਾਜਾ ਤਰਖਾਣ ਨੂੰ ਮਾਰਦਾ ਨਹੀਂ, ਤਰਖਾਣ ਲਕੜੀ ਕੱਟਦਾ ਨਹੀਂ, ਲਕੜੀ ਦਾਣਾ ਦਿੰਦੀ ਨਹੀਂ, ਚਿੜੀ ਵਿਚਾਰੀ ਕੀ ਕਰੇ, ਠੰਡਾ ਪਾਣੀ ਪੀ ਮਰੇ।”
ਚਿੜੀ ਹੁਣ ਅੱਗ ਕੋਲ ਗਈ ਤੇ ਉਹਣੋਂ ਕਿਹਾ,”ਅੱਗ, ਅੱਗ, ਤੂੰ ਸੱਪ ਨੂੰ ਜਲਾ ਦੇ।”
ਅੱਗ ਕਹਿਣ ਲੱਗੀ,”ਮੈਂ ਸੱਪ ਨੂੰ ਕਿਓਂ ਜਲਾਵਾਂ? ਉਹਣੇ ਮੇਰਾ ਕੀ ਵਿਗਾੜਿਆ ਹੈ?”
ਚਿੜੀ ਵਿਚਾਰੀ ਕਹਿਣ ਲੱਗੀ,” ਅੱਗ ਸੱਪ ਨੂੰ ਜਲਾਉਂਦੀ ਨਹੀਂ, ਸੱਪ ਰਾਣੀ ਨੂੰ ਡੱਸਦਾ ਨਹੀਂ, ਰਾਣੀ ਰਾਜਾ ਤੋਂ ਰੁੱਸਦੀ ਨਹੀਂ, ਰਾਜਾ ਤਰਖਾਣ ਨੂੰ ਮਾਰਦਾ ਨਹੀਂ, ਤਰਖਾਣ ਲਕੜੀ ਕੱਟਦਾ ਨਹੀਂ, ਲਕੜੀ ਦਾਣਾ ਦਿੰਦੀ ਨਹੀਂ, ਚਿੜੀ ਵਿਚਾਰੀ ਕੀ ਕਰੇ, ਠੰਡਾ ਪਾਣੀ ਪੀ ਮਰੇ।”
ਹੁਣ ਚਿੜੀ ਸਮੁੰਦਰ ਕੋਲ ਗਈ ਤੇ ਕਿਹਾ,”ਸਮੁੰਦਰ, ਸਮੁੰਦਰ ਅੱਗ ਨੂੰ ਬੁਝਾ ਦੇ।”
ਸਮੁੰਦਰ ਕਹਿਣ ਲੱਗਾ,”ਹਾਂ,ਹਾਂ, ਚਲੋ ਹੁਣੇ ਬੁਝਾ ਦਿੰਦਾ ਹਾਂ, ਮੇਰੇ ਕੋਲ ਬਹੁਤ ਪਾਣੀ ਹੈ।”
ਅੱਗ ਇਹ ਸੁਣ ਕੇ ਡਰ ਗਈ ਤੇ ਕਹਿਣ ਲੱਗੀ,”ਨਾਂ,ਨਾਂ, ਮੈਨੂੰ ਨਾਂ ਬੁਝਾਓ, ਮੈਂ ਹੁਣੇ ਸੱਪ ਨੂੰ ਜਲਾ ਦਿੰਦੀ ਹਾਂ।”
ਸੱਪ ਕਹਿਣ ਲੱਗਾ,”ਨਾਂ,ਨਾਂ ਮੈਨੂੰ ਨਾਂ ਜਲਾ, ਮੈਂ ਹੁਣੇ ਰਾਣੀ ਨੂੰ ਡੱਸ ਲੇਂਦਾ ਹਾਂ।”
ਰਾਣੀ ਡਰ ਕੇ ਕਹਿਣ ਲੱਗੀ,”ਨਾਂ,ਨਾਂ, ਮੈਨੂੰ ਨਾਂ ਡੱਸ, ਮੈਂ ਹੁਣੇ ਰਾਜਾ ਤੋਂ ਰੁੱਸ ਜਾਂਦੀ ਹਾਂ।”
ਰਾਜਾ ਬੋਲਿਆ,”ਰਾਣੀ, ਰਾਣੀ, ਮੇਰੇ ਨਾਲ ਨਾਂ ਰੁੱਸ, ਮੈਂ ਹੁਣੇ ਤਰਖਾਣ ਨੂੰ ਮਰਵਾ ਦਿੰਦਾ ਹਾਂ।”
ਤਰਖਾਣ ਵਿਚਾਰਾ ਡਰ ਗਿਆ ਤੇ ਕਹਿਣ ਲੱਗਾ,”ਨਾਂ,ਨਾਂ,ਮੈਨੂੰ ਨਾਂ ਮਰਵਾਓ, ਮੈਂ ਹੁਣੇ ਪੇੜ ਦੀ ਲਕੜੀ ਕੱਟ ਦਿੰਦਾ ਹਾਂ।”
ਉਹਣੇ ਅਪਣੀ ਕੁਲਹਾੜੀ ਨਾਲ ਪੇੜ ਦੀ ਲਕੜੀ ਕੱਟ ਦਿੱਤੀ।
ਦਾਣਾ ਨਿਕਲ ਆਇਆ।
ਚਿੜੀ ਨੇ ਫ਼ਟਾਫ਼ਟ ਅਪਣਾ ਦਾਣਾ ਉਠਾਇਆ ਤੇ ਫ਼ੁਰ ਹੋ ਗਈ।

ਇੰਨੀ ਮੇਰੀ ਬਾਤ, ਓਪਰੋ ਹੋ ਗਈ ਰਾਤ।

 

My Dadi ji

My Dadi ji

 

This is one of the stories told by my grandmother (dadi) Mrs Narati Devi Puri, when I was a child.

 

Sangita Passey
13 May 2014

Advertisements

From → Idea Point

6 Comments
  1. Rather encouraging to see you blogging in punjabi too… we need more such posts! 🙂

  2. Amardeep Grewal permalink

    I looked everywhere for this story! Thanks a lot 😀

  3. Gurmeet Grewal permalink

    ਬਹੁਤ ਵਧੀਆ ਜੀ… ਧੰਨਵਾਦ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s

%d bloggers like this: